Balkaur Singh

@sardarbalkaursidhu

Official account of Balkaur Singh Proud father of @Sidhu_Moosewala 📧 - info@sidhumoosewala.net
Posts
65
Followers
1.6m
Following
2
ਸੰਸਦ ਵਿਚ ਮੁੱਦਾ ਚੁੱਕਣ ਲਈ ਧੰਨਵਾਦ।#justiceforsidhumoosewala
232k 12.2k
1 day ago
ਸ਼ੁਭਦੀਪ ਪੰਜਾਬ ਵਿੱਚ ਫੈਲ ਰਹੇ ਕੈਂਸਰ ਤੋਂ ਬਹੁਤ ਚਿੰਤਿਤ ਸੀ। ਆਪਣੇ ਇਲਾਕੇ ਦੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ, ਚੈੱਕ-ਅੱਪ ਕਰਵਾਉਣ ਅਤੇ ਸਮੇਂ ਸਿਰ ਇਲਾਜ ਕਰਵਾਉਣ ਲਈ ਉਸ ਨੇ ਆਪਣੇ ਦਾਦੀ ਜੀ ਦੇ ਨਾਮ ਤੇ ਹਰ ਸਾਲ ਕੈਂਸਰ ਚੈੱਕ-ਅੱਪ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ ਸੀ। ਉਸੇ ਲੜੀ ਨੂੰ ਅੱਗੇ ਤੋਰਦਿਆਂ ਸ਼ੁਭਦੀਪ ਦੇ ਜਨਮ ਦਿਨ ਤੇ ਮਿਤੀ 11 ਜੂਨ, ਪਿੰਡ ਮੂਸਾ, ਮਾਨਸਾ ਵਿਖੇ ਕੈਂਸਰ ਚੈੱਕ-ਅੱਪ ਕੈਂਪ ਲਗਾਇਆ ਜਾ ਰਿਹਾ ਹੈ। ਸਾਰੇ ਪਿੰਡ ਵਾਸੀਆਂ, ਹਲਕਾ ਨਿਵਾਸੀਆਂ ਨੂੰ ਇਸ ਕੈਂਪ ਵਿੱਚ ਪਹੁੰਚਣ ਦੀ ਅਪੀਲ ਕਰਦੇ ਹਾਂ ਤਾਂ ਜੋ ਆਪਣੇ ਪਿੰਡਾਂ ਨੂੰ ਕੈਂਸਰ ਤੋਂ ਬਚਾਅ ਸਕੀਏ 🙏 ਵੱਲੋਂ - ਸਮੂਹ ਪਰਿਵਾਰ, ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) #JusticeForSidhuMooseWala
85.7k 1,716
23 days ago
304k 11.3k
1 month ago
ਜ਼ਿੰਦਗੀ ਦੇ ਹਰੇਕ ਉਤਾਰ ਚੜਾ ਵਿੱਚ ਮੇਰੇ ਤੋ ਪਹਿਲਾਂ ਉਹਨਾਂ ਦਾ ਸਾਹਮਣਾ ਕਰਨ ਲਈ ਤੇ ਹਰ ਡਗਮਗਾਉਂਦੇ ਰਸਤੇ ਤੇ ਮੇਰਾ ਦੋਸਤ ਮੇਰੀ ਮਾਂ ਤੇ ਇੱਕ ਨੇਕ ਸਾਥੀ ਬਣ ਮੇਰੇ ਨਾਲ ਰਹਿਣ ਲਈ ਆਪ ਜੀ ਦਾ ਧੰਨਵਾਦ ਮੈ ਆਪ ਨੂੰ ਜਨਮਦਿਨ ਦੀ ਵਧਾਈ ਦਿੰਦੇ ਇਹੀ ਅਰਦਾਸ ਕਰਦਾ ਹਾਂ ਕਿ ਤੁਹਾਡੀ ਤੰਦਰੁਸਤੀ ਹਮੇਸ਼ਾ ਬਰਕਰਾਰ ਰਹੇ ਤੇ ਤੁਹਾਡੀ ਮੁਸਕਾਨ ਹਮੇਸ਼ਾ ਤੁਹਾਡੇ ਚਿਹਰੇ ਤੇ ਬਣੀ ਰਹੇ ਵਾਹਿੁਗੁਰੂ ਅੰਗ ਸੰਗ ਸਹਾਈ ਰਹਿਣ 😊🙏🏻❤️🎉#justiceforsidhumoosewala
386k 10.3k
1 month ago
ਓਹ ਟਿੱਬਿਆਂ ਦਾ ਪੁੱਤ ਸੀ, ਉਸਨੂੰ ਇਹਨਾਂ ਟਿੱਬਿਆਂ ਦੀ, ਇਹਨਾ ਪਿੰਡਾਂ ਦੀ, ਇਹਨਾਂ ਪਿੰਡਾਂ ਦੇ ਬਜ਼ੁਰਗ ਤੇ ਜਵਾਨੀ ਦੀ ਹਮੇਸ਼ਾ ਫ਼ਿਕਰ ਸੀ। ਕੈਂਸਰ ਜਾਗਰੂਕਤਾ ਕੈਂਪਾਂ ਤੋਂ ਕਰੋਨਾਂ ਤੱਕ ਓਹ ਪਿੰਡ ਨੂੰ ਜਾਗਰੂਕ ਕਰਨ, ਬਚਾਉਣ ਲਈ ਹਮੇਸ਼ਾ ਅੱਗੇ ਹੋ ਖੜ੍ਹਾ ਹੁੰਦਾ ਸੀ। ਓਹ ਹਮੇਸ਼ਾ ਹੀ ਹਰ ਪੱਖੋਂ ਪ੍ਰਸ਼ਾਸਨ ਦਾ ਸਹਿਯੋਗ ਕਰਦਾ ਰਿਹਾ। ਆਪਣੀ ਹੱਕ ਸੱਚ ਦੀ ਕਮਾਈ ਵਿੱਚੋਂ ਟੈਕਸ ਰੂਪ ਵਿੱਚ ਆਪਣੇ ਪ੍ਰਸ਼ਾਸਨ ਅਤੇ ਦੇਸ਼ ਦੀ ਆਰਥਿਕਤਾ ਨਾਲ ਖੜਾ ਰਿਹਾ। ਪਰ..... ਜਦੋਂ ਪ੍ਰਸ਼ਾਸਨ ਨੂੰ ਉਸ ਉੱਪਰ ਮੰਡਰਾ ਰਹੇ ਖਤਰੇ ਦੀ ਰਿਪੋਰਟ ਪਤਾ ਲੱਗੀ ਤਾਂ ਉਦੋਂ ਪ੍ਰਸ਼ਾਸਨ ਨੇ ਸਹਿਯੋਗ ਨਹੀਂ ਕੀਤਾ, ਜਦੋਂ ਉਸ ਤੇ ਹਮਲਾ ਹੋਇਆ, ਉਦੋਂ ਹੀ ਕੋਈ ਫੁਰਤੀ ਦਿਖਾ ਕੇ, ਕੋਈ ਨਾਕਾ ਲਗਾ ਕੇ ਅਪਰਾਧੀਆਂ ਨੂੰ ਫੜਿਆ ਜਾ ਸਕਦਾ ਸੀ ਪਰ ਪ੍ਰਸ਼ਾਸਨ ਨੇ ਸਹਿਯੋਗ ਨਹੀਂ ਕੀਤਾ। ਜ਼ੇਲ ਵਿੱਚੋਂ ਬਦਮਾਸ਼ਾਂ ਦੇ ਇੰਟਰਵਿਊ ਕਰਵਾਉਣ ਦੇ ਦੋਸ਼ੀਆਂ ਨੂੰ ਫੜਿਆ ਜਾ ਸਕਦਾ, ਪਰ ਪ੍ਰਸ਼ਾਸਨ ਸਹਿਯੋਗ ਨਹੀਂ ਕਰ ਰਿਹਾ। 2 ਸਾਲ ਹੋ ਗਏ, ਮੇਰੇ ਪੁੱਤ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਫੜਿਆ ਜਾ ਸਕਦੇ, ਪਰ ਪ੍ਰਸ਼ਾਸਨ ਸਹਿਯੋਗ ਨਹੀਂ ਕਰ ਰਿਹਾ। #justiceforsidhumoosewala
190k 3,301
3 months ago
ਹੁਣ ਮੈਨੂੰ ਜਲੰਧਰ ਵਾਲਿਓ, ਗੱਦਾਰ ਦੱਸੋ ਕੌਣ....? #JusticeForSidhuMooseWala
286k 5,002
3 months ago
ਅਜਿਹਾ ਕਿਹੜਾ ਡਰ ਜਾਂ ਕਿਹੜੀ ਮਜਬੂਰੀ ਹੈ ਕਿ ਸਰਕਾਰ ਇੱਕ ਨਵ-ਜਨਮੇਂ ਬੱਚੇ ਦੀ ਖ਼ੁਸ਼ੀ ਵਿੱਚ ਵਿਘਨ ਪਾ ਰਹੀ ਹੈ?
753k 36.1k
3 months ago
𝐓𝐡𝐚𝐧𝐤𝐬 𝐭𝐨 𝐃𝐫. 𝐑𝐚𝐣𝐧𝐢 𝐉𝐢𝐧𝐝𝐚𝐥 𝐚𝐧𝐝 𝐭𝐡𝐞 𝐰𝐡𝐨𝐥𝐞 𝐭𝐞𝐚𝐦 𝐨𝐟 @jindal.heart.ivf 𝐬𝐩𝐞𝐜𝐢𝐚𝐥𝐥𝐲 𝐟𝐨𝐫 𝐥𝐞𝐭𝐭𝐢𝐧𝐠 𝐮𝐬 𝐞𝐧𝐣𝐨𝐲 𝐭𝐡𝐢𝐬 𝐣𝐨𝐲𝐟𝐮𝐥 𝐲𝐞𝐭 𝐡𝐞𝐚𝐫𝐭𝐰𝐚𝐫𝐦𝐢𝐧𝐠 𝐦𝐨𝐦𝐞𝐧𝐭3#instagram
1.6m 81.5k
3 months ago
ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ। 🙏🏻
2.2m 179k
3 months ago
ਮਸਾਂ ਬੰਦ ਹੋਏ ਨੇ ਖੜਾਕ ਹਥਿਆਰਾਂ ਦੇ? ਜਿਸ ਵੇਲੇ ਵਿਧਾਨ ਸਭਾ ਵਿੱਚ ਇਹ ਬੋਲਿਆ ਜਾ ਰਿਹਾ ਸੀ, ਉਸ ਸਮੇਂ ਪਠਾਨਕੋਟ NRI ਦਾ ਥਾਰ ਵਿੱਚ ਕਤਲ ਹੋਇਆ। 1 ਦਿਨ ਪਹਿਲਾਂ AAP ਆਗੂ ਦਾ ਕਤਲ ਹੋਇਆ। ਮੇਰੇ ਪੁੱਤ ਦੀ ਸਕਿਊਰਟੀ ਲੀਕ ਕਰਨ ਵਾਲਿਆਂ ਲਈ, ਪੰਜਾਬ ਦੀ ਕਾਨੂੰਨ ਵਿਵਸਥਾ ਲਈ ਵਿਧਾਨ ਸਭਾ ਕੋਲ ਸਮਾਂ ਨਹੀਂ? #JusticeForSidhuMooseWala
312k 3,905
3 months ago
ਅੱਜ ਸਿੱਧੂ ਸਾਡੇ ਵਿੱਚ ਨਹੀ ਪਰ ਆਪਾਂ ਨੋਜਵਾਨੋ ਸਿੱਧੂ ਦੀ ਧਰਨੇ ਵਿੱਚ ਕਮੀ ਪੂਰੀ ਕਰਨ ਦੀ ਕੋਸ਼ਿਸ ਕਰਨੀ ਹੈ 🙏 ਜਿਨਾ ਵੀਰਾ ਨੇ ਸਾਮਲ ਹੋਣਾ ਸੰਪਰਕ ਕਰਨ 9463034885
352k 2,844
4 months ago
Drippy Out Now on Official Youtube channel of @sidhu_moosewala
433k 19.6k
5 months ago